
ਆਪਣੇ ਚਰਚਿਤ ਗੀਤਾਂ 'ਕੰਗਣੀ' ਅਤੇ 'ਸਰਦਾਰੀ' ਨਾਲ ਚਰਚਾ ਵਿਚ ਆਏ ਪੰਜਾਬੀ ਨੌਜਵਾਨ ਗਾਇਕ ਰਾਜਵੀਰ ਸਿੰਘ ਜਵੰਦਾ ਅੱਜ ਵਿਸੇਸ ਤੋਰ ਮੋਗਾ ਵਿਖੇ ਫ਼ੈਬਰਿਕ ਸ਼ੋਅ ਰੂਮ ਵਿਚ 'ਤੇ ਪੁੱਜਾ, ਜੋ ਫ਼ੈਬਰਿਕ ਕੰਪਨੀ ਦੇ ਬਰਾਂਡ ਅੰਬੈਸਡਰ ਵੀ ਹਨ |ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਜਵੀਰ ਜਵੰਦਾ ਨੇ ਕਿਹਾ ਕਿ ਜੇਕਰ ਪੰਜਾਬੀ ਸਿਨੇਮੇ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਸਿਨੇਮੇ ਨੇ ਪਹਿਲਾਂ ਨਾਲੋਂ ਕਾਫ਼ੀ ਵਿਕਾਸ ਕੀਤਾ ਹੈ ਅਤੇ ਪੰਜਾਬੀ ਫ਼ਿਲਮਾਂ ਦਾ ਲਗਾਤਾਰ ਬਣਨਾ ਪੰਜਾਬੀ ਸਨੇਮੇ ਦੀ ਪ੍ਰਫੁੱਲਤ ਦੀ ਨਿਸ਼ਾਨੀ ਹੈ | ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਭੰਗੜਾ ਅਤੇ ਗਾਇਕੀ 'ਚੋਂ ਸੋਨ ਤਗਮਾ ਜੇਤੂ ਗਾਇਕ ਰਾਜਵੀਰ ਜਵੰਦਾ ਦਾ ਕਹਿਣਾ ਹੈ ਕਿ ਉਸ ਨੇ ਪੰਜਾਬੀ ਮਾਂ ਬੋਲੀ ਤੇ ਆਪਣੇ ਸੱਭਿਆਚਾਰਕ ਨੂੰ ਮੁੱਖ ਰੱਖ ਕੇ ਹੀ ਗੀਤ ਗਏ ਹਨ ਅੱਗੇ ਵੀ ਪੰਜਾਬੀ ਸੱਭਿਆਚਾਰ ਦੇ ਦਾਇਰੇ ਵਿਚ ਰਹਿ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣਗੇ | ਇਸ ਮੌਕੇ 'ਤੇ ਕੈਂਬਰਿਜ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ, ਬਾਬਾ ਕੁੰਦਨ ਸਿੰਘ ਲਾਅ ਕਾਲਜ ਦੇ ਡਾਇਰੈਕਟਰ ਪ੍ਰਮੋਦ ਗੋਇਲ ਅਤੇ ਫ਼ੈਬਰਿਕ ਸ਼ੋਅ ਰੂਮ ਦੇ ਸੰਚਾਲਕ ਸ਼ਿਤਿਜ਼ ਗੋਇਲ ਵਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ |
RAJVIR JAWANDA in moga - YouTube |
| 1 Likes | 1 Dislikes |
| 37 views views | 36,156 followers |
| News & Politics | Upload TimePublished on 18 Nov 2018 |
Không có nhận xét nào:
Đăng nhận xét